ਕ੍ਰਿਸ਼ੀ ਵਿਿਗਆਨ ਕੇਂਦਰ, ਨੂਰਮਹਿਲ (ਜਲੰਧਰ) ਅਤੇ ਇਫਕੋ ਵਲੋਂ ਮਿਤੀ 17.09.2022 ਨੂੰ ਪੋਸ਼ਣ ਮਾਹ ਅਤੇੇ ਰੁੱਖ ਲਗਾਉਣ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਦਾ ਮੁੱਖ ਮੰਤਵ ਕਿਸਾਨਾਂ ਨੂੰ ਚੰਗੇ ਪੋਸ਼ਣ ਅਤੇ ਰੁੱਖ ਲਗਾਉਣ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਡਾ. ਸੰਜੀਵ ਕਟਾਰੀਆ, ਡਿਪਟੀ ਡਾਇਰੈਕਟਰ, ਕ੍ਰਿਸ਼ੀ ਵਿਿਗਆਨ ਕੇਂਦਰ, ਨੂਰਮਹਿਲ ਨੇ ਕਿਸਾਨਾਂ ਨੂੰ ਕੇ. ਵੀ. ਕੇ. ਦੀਆਂ ਗਤੀਧੀਆਂ ਬਾਰੇ ਜਾਣੂ ਕਰਵਾੳੇੁਂਦੇ ਹੋਏ ਕਿਸਾਨਾਂ ਨੂੰ ਫ਼ਸਲਾਂ ਵਿੱਚ ਕੀਟਨਾਸ਼ਕਾ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਕ੍ਰਿਸ਼ੀ ਵਿਿਗਆਨ ਕੇਂਦਰ ਤੋਂ ਡਾ. ਕੰਚਨ ਸੰਧੂ, ਸਹਾਇਕ ਪੋ੍ਰਫੈਸਰ (ਗ੍ਰਹਿ ਵਿਿਗਆਨ) ਵੱਲੋਂ ਖੁਰਾਕੀ ਪੋਸ਼ਣ ਬਾਰੇ ਜਾਣੂ ਕਰਵਾਇਆ ਗਿਆ। ਡਾ. ਬਲਵੀਰ ਕੌਰ, ਸਹਾਇਕ ਪੋ੍ਰਫੈਸਰ (ਬਾਗਬਾਨੀ) ਨੇ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਅਤੇ ਵਾਤਾਵਰਨ ਵਿੱਚ ਪੌਦਿਆਂ ਦੀ ਮੱਹਤਤਾ ਬਾਰੇ ਜਾਣਕਾਰੀ ਦਿੱਤੀ। ਕ੍ਰਿਸ਼ੀ ਵਿਿਗਆਨ ਕੇਂਦਰ ਦੇ ਭੂਮੀ ਵਿਿਗਆਨੀ ਡਾ.ਉਪਿੰਦਰ ਸਿੰਘ ਸੰਧੂ ਨੇ ਕਿਸਾਨਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸ਼ਿਫਾਰਸ਼ ਜ਼ਿੰਕ ਫੋਰਟੀਫਾਇਡ ਕਿਸਮ ਪੀ ਬੀ ਡਬਲਯੂ 1 ਜ਼ਿੰਕ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕਰਦੇ ਹੋਏ ਦੱਸਿਆ ਕਿ ਇਸ ਕਿਸਮ ਦੇ ਦਾਣਿਆਂ ਵਿੱਚ ਜ਼ਿੰਕ ਦੀ ਮਾਤਰਾ ਵੱਧ ਹੈ ਜੋ ਕਿ ਮਨੁੱਖੀ ਖੁਰਾਕ ਲਈ ਇੱਕ ਜ਼ਰੂਰੀ ਤੱਤ ਹੈ।ਡਾ. ਰੋਹਿਤ ਕੁਮਾਰ, ਸਹਾਇਕ ਪੋ੍ਰਫੈਸਰ (ਪਸ਼ੂ ਵਿਿਗਆਨ) ਨੇ ਕਿਸਾਨਾਂ ਨੂੰ ਪਸ਼ੂਆਂ ਵਿੱਚ ਫੈਲ਼ੀ ‘ਲੰਪੀ ਸਕਿੱਨ’ ਬਿਮਾਰੀ ਦੇ ਲੱਛਣਾਂ ਅਤੇ ਟੀਕਾਕਰਨ ਬਾਰੇ ਦੱਸਿਆ। ਇੰਜ. ਰੁਪਿੰਦਰ ਚੰਦੇਲ, ਸਹਾਇਕ ਪੋ੍ਰਫੈਸਰ (ਫਾਰਮ ਪਾਵਰ ਅਤੇ ਮਸ਼ੀਨਰੀ) ਨੇ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਵਾਸਤੇ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਡਾ. ਰਿਤੂ ਰਾਜ, ਸਹਾਇਕ ਪੋ੍ਰਫੈਸਰ (ਪੌਦ ਸੁਰੱਖਿਆ) ਨੇ ਕਿਸਾਨਾਂ ਨੂੰ ਫ਼ਸਲੀ ਬਿਮਾਰੀਆਂ ਦੀ ਰੋਕਥਾਮ ਅਤੇ ਕੀਟ ਪ੍ਰੰਬਧਨ ਬਾਰੇ ਜਾਣੂ ਕਰਵਾਇਆ।ਇਫਕੋ ਏਜੰਸੀ ਦੇ ਵਲੋਂ ਸ਼੍ਰੀ ਗੁਰਜੀਤ ਸਿੰਘ ਨੇ ਇਫਕੋ ਸੋਸਾਇਟੀ ਦੀ ਵੱਖ-ਵੱਖ ਗਤੀਵਿਧੀਆਂ ਅਤੇ ਸੇਵਾਵਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਅੰਤ ਵਿੱਚ ਕਿਸਾਨਾਂ ਨੂੰ ਘਰੇਲੂ ਬਗੀਚੀ ਲਈ ਸਬਜ਼ੀਆ ਦੀਆਂ ਕਿੱਟਾਂ ਮੁਹੱਈਆ ਕਰਵਾਈਆ ਗਈਆਂ ਅਤੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ।